ਹਿੰਦੂ ਧਰਮ ਦਾ ਸਮਰਥਨ, ਸਹਿਯੋਗ ਕਰੋ

ਇਸਦਾ ਕੋਈ ਮੁੱਲ ਨਹੀਂ ਲੱਗਦਾ 

ਇਸਦਾ ਕੋਈ ਮੁੱਲ ਨਹੀਂ ਲੱਗਦਾ ਪਰ ਇਹ ਬਹੁਤ ਕੁਝ ਬਣਾਉਂਦਾ ਹੈ

 

ਹਰ ਕੋਈ ਜੋ ਤਨਖਾਹ ਜਾਂ ਪੈਨਸ਼ਨ ਲੈ ਰਿਹਾ ਹੈ, ਹਿੰਦੂ ਧਰਮ ਦੇ ਸਮਰਥਨ ਕਰਨ ਲਈ ਦਸਤਖ਼ਤ ਕਰਨ ਦਾ ਹੱਕਦਾਰ ਹੈ।

8×1000 ਹਸਤਾਖਰ ਵਿੱਚ ਟੈਕਸ ਦਾਤਾ ਦਾ ਕੋਈ ਮੁੱਲ ਨਹੀਂ ਲੱਗਦਾ ਕੋਈ ਅਤੇ ਨਾ ਹੀ ਤੁਹਾਡੇ ਚਾਲੂ ਖਾਤੇ ਵਿੱਚੋਂ ਪੈਸੇ ਕਢਵਾਏ ਜਾਂਦੇ ਹੰਨ, ਜਿਵੇਂ ਕਿ ਕੁਝ ਲੋਕ ਸੋਚਦੇ ਹਨ

ਹਰੇਕ 8×1000 ਲਈ ਕੀਤੇ ਦਸਤਖ਼ਤ ਦਾ ਮੁੱਲ ਇੱਕੋ ਜਿਹਾ ਹੁੰਦਾ ਹੈ ਕਿਉਂਕਿ ਇਹ ਤੁਹਾਡੀ ਆਮਦਨ ‘ਤੇ ਨਿਰਭਰ ਨਹੀਂ ਕਰਦਾ ਪਰ ਇਹ ਟੈਕਸਾਂ ਦੇ ਕੁੱਲ ਹਿੱਸੇ ‘ਤੇ ਨਿਰਭਰ ਕਰਦਾ ਹੈ ਜੋ ਗੋਰਮਿੰਟ ਨੂੰ ਪ੍ਰਾਪਤ ਹੁੰਦਾ ਹੈ, ਇਸ ਕਾਰਨ ਕਰਕੇ ਹਰੇਕ ਦਸਤਖ਼ਤ ਮਹੱਤਵਪੂਰਨ ਹੈ।

ਇਤਾਲਵੀ ਹਿੰਦੂ ਯੂਨੀਅਨ ਲਈ ਹਰ ਸਾਲ ਜਿੰਨੇ ਜ਼ਿਆਦਾ 8×1000 ਲਈ ਦਸਤਖ਼ਤ ਕੀਤੇ ਜਾਂਦੇ ਹਨ, ਓਨਾ ਹੀ ਤੇਜ਼ੀ ਨਾਲ ਹਿੰਦੂ ਧਰਮ ਦਾ ਵਿਕਾਸ ਹੋ ਸਕੇਗਾ

ਇਹ ਜਾਣਨਾ ਮਹੱਤਵਪੂਰਨ ਹੈ ਕਿ ਹਿੰਦੂ ਧਰਮ ਦਾ ਸਮਰਥਨ ਕਰਨ ਲਈ ਅਪਣੀ ਚੋਣ ਦੀ ਪੁਸ਼ਟੀ ਹਰ ਸਾਲ ਇਤਾਲਵੀ ਹਿੰਦੂ ਯੂਨੀਅਨ ਲਈ 8×1000 ਲਈ ਦਸਤਖ਼ਤ ਕਰਕੇ ਕੀਤੀ ਜਾਣੀ ਚਾਹੀਦੀ ਹੈ, ਇਹ ਸਿਰਫ ਇੱਕ ਵਾਰ ਕਰਨਾ ਕਾਫ਼ੀ ਨਹੀਂ ਹੈ

ਇਟਾਲੀਅਨ ਹਿੰਦੂ ਯੂਨੀਅਨ ਨਿਮਨ ਲਿਖਤਾਂ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਦੀ ਹੈ:
ਮੰਦਰਾਂ (ਮੰਦਰ ਅਤੇ ਕੋਵਿਲ) ਦੀ ਮਦਦ ਕਰਨਾ, ਸਲਾਹ ਅਤੇ ਸਹਾਇਤਾ, ਪੂਜਾ ਲਈ ਪੰਡਿਤ ਜੀ, ਸੰਸਕਾਰ ਅਤੇ ਤਿਉਹਾਰ,
ਬਜ਼ੁਰਗਾਂ ਵਾਸਤੇ ਸਹਾਇਤਾ, ਹਿੰਦੂ ਧਰਮ ਬਾਰੇ ਕਿਤਾਬਾਂ ਦਾ ਪ੍ਰਕਾਸ਼ਨ, ਹਿੰਦੂ ਪਰੰਪਰਾਵਾਂ ਦੀ ਸੰਭਾਲ ਅਤੇ ਚਲਣ, ਸਿੱਖਿਆ, ਸਭਿਆਚਾਰ ਅਤੇ ਸਕੂਲ, ਬੱਚਿਆਂ ਲਈ ਗਰਮੀਆਂ ਦੇ ਹਿੰਦੂ ਸਕੂਲ

 

ਤੁਹਾਡੇ ਦਸਤਖ਼ਤ ਮਹੱਤਵਪੂਰਨ ਹਨ

ਦਸਤਖ਼ਤ ਕਿਵੇਂ ਕਰੀਏ 

ਮੋਡੀਊਲ 730

ਤੁਸੀਂ ਇੱਕ ਕਰਮਚਾਰੀ ਜਾਂ ਇੱਕ ਪੈਨਸ਼ਨਰ ਹੋ ਜਾਂ ਤੁਹਾਡੀ ਇੱਕੋ ਜਿਹੀ ਆਮਦਨ ਹੈ, ਅਤੇ/ਜਾਂ ਤੁਹਾਡੇ ਕੋਲ ਟੈਕਸ ਘੋਸ਼ਣਾ ਕਰਨ ਲਈ ਹੋਰ ਆਮਦਨੀ ਹੈ
ਤੁਹਾਡੇ ਕੋਲ ਕੋਈ ਪਰਤਿਤਾ ਇਵਾ ਨੰਬਰ ਨਹੀਂ ਹੈ

ਫਾਰਮ 730-1 ‘ਤੇ ਦਸਤਖ਼ਤ ਕਰਨ ਦੁਆਰਾ, ਆਪਣੇ 8×1000 ਨੂੰ ਇਟਾਲੀਅਨ ਹਿੰਦੂ ਯੂਨੀਅਨ ਨੂੰ ਦਾਨ ਕਰੋ। ਇਹ ਪ੍ਰੀ ਕੋਮਪਿਲਾਤੋਂ 730 ਅਤੇ ਸਾਧਾਰਨ 730 ਦੋਵਾਂ ‘ਤੇ ਲਾਗੂ ਹੁੰਦਾ ਹੈ 

ਸਰਟੀਫਿਕੇਸ਼ਨ ਉਣੀਕਾ

ਤੁਹਾਡੇ ਕੋਲ ਕੇਵਲ ਪੈਨਸ਼ਨ, ਨੋਕਰਿਪੇਸ਼ਾ ਜਾਂ ਇਹੋ ਜਿਹੀ ਹੋਰ ਆਮਦਨ ਹੈ
ਤੁਹਾਨੂੰ ਆਪਣੀ ਟੈਕਸ ਰਿਟਰਨ ਜਮ੍ਹਾ ਕਰਨ ਤੋਂ ਛੋਟ ਹੈ

ਢੁਕਵੇਂ ਬਕਸੇ ਵਿੱਚ ਦਸਤਖਤ ਕਰਕੇ ਆਪਣਾ 8×1000 ਇਟਾਲੀਅਨ ਹਿੰਦੂ ਯੂਨੀਅਨ ਨੂੰ ਦਾਨ ਕਰੋ।
ਇਹ ਫਾਰਮ, ਇੱਕ ਸੀਲ ਬੰਦ ਲਿਫਾਫੇ ਵਿੱਚ, ਜਿਸਦੇ ਉੱਪਰ ਉਪਨਾਮ, ਪਹਿਲਾ ਨਾਮ, ਕੋਡਿਚੇ ਫਿਸਕਾਲੇ ਅਤੇ “8 , 5, ਅਤੇ 2 x 1000 ਲਈ ਅਪਣੀ ਚੋਣ” ਸ਼ਬਦ ਲਿਖ ਕੇ ਕਿਸੇ ਵੀ ਡਾਕ ਘਰ ਜਾਂ ਕਿਸੇ ਅਧਿਕਾਰਤ ਟੈਕਸ ਵਿਚੋਲੇ ਨੂੰ ਹੱਥੀਂ ਦਿੱਤੇ ਜਾ ਸਕਦੇ ਹਨ, ਉਦਾਹਰਣ ਲਈ ਇੱਕ ਸੀਏਐਫ {caf}

ਮੋਡੇਲੋ ਰੇਡੀਤੀ

ਜੇ ਤੁਸੀਂ ਆਪਣੀ ਟੈਕਸ ਰਿਟਰਨ ਵਾਸਤੇ 730 ਫਾਰਮ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ
ਉਹਨਾਂ ਸ੍ਰੇਣੀਆਂ ਵਿੱਚ ਆਉਂਦਾ ਹੈ ਜਿਨ੍ਹਾਂ ਵਾਸਤੇ ਕਨੂੰਨ ਇਸ ਮਾਡਲ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ

ਸਬੰਧਿਤ ਕਾਰਡ ਵਿੱਚ ਦਸਤਖ਼ਤ ਕਰਨ ਦੁਆਰਾ ਆਪਣਾ 8×1000 ਇਤਾਲਵੀ ਹਿੰਦੂ ਯੂਨੀਅਨ ਨੂੰ ਦਾਨ ਕਰੋ

8x 1000 ਦਾ ਆਂਵੰਡਣ ਕਰਨ ਲਈ ਤੁਹਾਨੂੰ ਟੈਕਸ ਕੋਡ ਦੀ ਲੋੜ ਨਹੀਂ ਹੈ, ਸਗੋਂ ਚੁਣੇ ਗਏ ਲਾਭ ਪਾਤਰ ਦੇ ਖਾਨੇ ਵਿੱਚ ਕੇਵਲ ਦਸਤਖਤਾਂ ਦੀ ਲੋੜ ਹੈ।

 

8x 1000 ਲਈ ਇੱਕੋ ਮਾਡਿਊਲ ਵਿੱਚ, ਤੁਸੀਂ 5x 1000 ਅਤੇ 2 x 1000 ਲਈ ਵੀ ਅਪਣੀ ਤਰਜੀਹ ਜ਼ਾਹਰ ਕਰ ਸਕਦੇ ਹੋ। ਇਹ ਵੱਖ-ਵੱਖ ਯੰਤਰ ਹਨ ਅਤੇ ਵਿਕਲਪੀ ਨਹੀਂ ਹਨ: ਇਹਨਾਂ ਦੀ ਵਰਤੋਂ 8 x 1000 ਲਈ ਦਸਤਖਤਾਂ ਨੂੰ ਪ੍ਰਭਾਵਿਤ ਨਹੀਂ ਕਰਦੀ। 

ਇਸ ਪੰਨੇ ਨੂੰ ਸਾਂਝਾ {ਸ਼ੇਅਰ} ਕਰਕੇ ਹਿੰਦੂ ਧਰਮ ਦਾ ਸਮਰਥਨ ਕਰੋ