Certificazione Unica
ਦਸਤਖ਼ਤ ਕਿਵੇਂ ਕਰੀਏ
ਜੇ ਤੁਸੀਂ ਕੋਈ ਪੈਨਸ਼ਨਰ ਜਾਂ ਕੋਈ ਕਰਮਚਾਰੀ ਹੋ ਅਤੇ ਆਪਣੀ ਟੈਕਸ ਰਿਟਰਨ ਜਮ੍ਹਾ ਨਹੀਂ ਕਰਦੇ ਤਾਂ ਵੀ ਤੁਸੀਂ ਇਟਾਲੀਅਨ ਹਿੰਦੂ ਯੂਨੀਅਨ ਨੂੰ 8 x 1000 ਦਾ ਵੰਡਣ ਕਰ ਸਕਦੇ ਹੋ
ਇਥੇ ਦੱਸਿਆ ਗਿਆ ਹੈ ਕਿ ਕਿੱਦਾਂ ਕਿੱਤਾ ਜਾਂ ਸਕਦਾ ਹੈ
ਜੇਕਰ ਤੁਸੀਂ Certificazione Unica – CU ਪ੍ਰਾਪਤ ਕੀਤਾ ਹੈ ਤਾਂ ਤੁਸੀਂ ਇਸਨੂੰ ਦਰਸਾਏ ਅਨੁਸਾਰ ਭਰ ਸਕਦੇ ਹੋ, ਅਤੇ ਇਸਨੂੰ ਡਾਕ ਘਰ ਵਿੱਚ ਪੇਸ਼ ਕਰ ਸਕਦੇ ਹੋ। ਜੇਕਰ ਤੁਸੀਂ certificazione unica – CU ਪ੍ਰਾਪਤ ਨਹੀਂ ਕੀਤਾ ਹੈ ਤਾਂ ਤੁਸੀਂ ਇਥੇ ਯੋਗ ਮਾਡਲ ਡਾਊਨਲੋਡ ਕਰ ਸਕਦੇ ਹੋ
ਇਥੋਂ ਡਾਊਨਲੋਡ ਕਰੋ
1.
ਆਪਣੇ ਨਿਜੀ ਡੈਟੇ ਅਤੇ ਟੈਕਸ ਕੋਡ ਨਾਲ ਫਾਰਮ ਨੂੰ ਭਰੋ
2.
ਡੱਬੇ ਵਿੱਚ ਬਣੇ ਰਹਿਣ ਦਾ ਖਿਆਲ ਰੱਖਦੇ ਹੋਏ, “Unione Induista Italiana” ਖਾਣੇ ਵਿੱਚ ਦਸਤਖ਼ਤ ਕਰੋ
3.
ਦੂਸਰੇ ਪੰਨੇ ਤੇ ਆਪਣਾ ਟੈਕਸ ਕੋਡ ਲਿਖੋ
4.
ਕਾਰਡ ਦੇ ਹੇਠਾਂ ਦਿੱਤੀ ਖਾਲੀ ਜਗਹਾ ਵਿੱਚ, “riservato ai contribuenti esonerati” ਖਾਣੇ ਵਿੱਚ ਦਸਤਖ਼ਤ ਕਰੋ।
ਚੋਣ ਵਾਲੇ ਕਾਰਡ ਨੂੰ ਇੱਕ ਸੀਲ ਬੰਦ ਲਿਫਾਫੇ ਵਿੱਚ ਰੱਖ, ਜਿਸ ‘ਤੇ ਟੈਕਸ ਦਾਤਾ ਦਾ ਉਪਨਾਮ, ਨਾਮ, ਟੈਕਸ ਕੋਡ ਅਤੇ ਸ਼ਬਦ “SCHEDA PER LE SCELTE DELLA DESTINAZIONE DELL’OTTO, DEL CINQUE E DEL DUE PER MILLE DELL’IRPEF” ਬਿਨਾਂ ਸੰਖੇਪ ਸ਼ਬਦਾਂ ਦੇ ਪੂਰੇ ਰੂਪ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਡਾਕ ਘਰ ਵਿੱਚ 30 ਨਵੰਬਰ ਤੱਕ ਡਾਕ ਵਿੱਚ ਮੁਫ਼ਤ ਪਾਣਾ ਲਾਜ਼ਮੀ ਹੈ।
ਉਸ ਰਸੀਦ ਨੂੰ ਸਾਂਭ ਕੇ ਰੱਖੋ ਜੋ ਤੁਹਾਨੂੰ ਜਾਰੀ ਕੀਤੀ ਜਾਵੇਗੀ